ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜੋੜਾ ਘਰ ਵਿੱਚ ਇੱਕ 38 ਸਾਲਾ ਬਲਵਿੰਦਰ ਸਿੰਘ ਨੌਜਵਾਨ ਪੁੱਤਰ ਸਵਰਗਵਾਸੀ ਅਨੂਪ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਇਹ ਬਲਵਿੰਦਰ ਸਿੰਘ ਨੌਜਵਾਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਜਮੈਟੋ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਵੇਲੇ ਸਮੇਂ ਦੇ ਵਿੱਚ ਜੋੜਾ ਘਰ ਦੇ ਵਿੱਚ ਆ ਕੇ ਸੇਵਾ ਕਰਿਆ ਕਰਦਾ ਸੀ ਪਰ ਅਚਾਨਕ ਅੱਜ ਸੇਵਾ ਕਰਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਥਾਂ ਦੇ ਉੱਤੇ ਹੀ ਉਸਦੀ ਮੌਤ ਹੋ ਗਈ।
ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਕਿਉਂਕਿ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਕਮਾਈ ਕਰਨ ਵਾਲਾ ਸਹਾਰਾ ਸੀ ਇਸ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਮਾਪਿਆਂ ਦੇ ਲਈ ਵੀ ਬਹੁਤ ਜਿਆਦਾ ਔਖਾ ਹੋ ਜਾਵੇਗਾ ਕਿਉਂਕਿ ਜਦੋਂ ਮਾਪੇ ਜਿਉਂਦੇ ਹੋਣ ਤੇ ਨੌਜਵਾਨ ਪੁੱਤਰ ਦੀ ਲਾਸ਼ ਘਰ ਆਵੇ ਤੇ ਉਸਦੇ ਚਲੇ ਜਾਣ ਤੋਂ ਬਾਅਦ ਉਹਨਾਂ ਦਾ ਜਿਉਣਾ ਉੰਝ ਹੀ ਔਖਾ ਹੋ ਜਾਂਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਉਸਦੇ ਮਾਪਿਆਂ ਦੀ ਜਿੰਨੀ ਮਦਦ ਹੋ ਸਕੇ ਜਰੂਰ ਕੀਤੀ ਜਾਵੇ ਕਿਉਂਕਿ ਅੱਜ ਕੱਲ ਜਰੂਰਤ ਹੈ ਸਿੱਖ ਪਰਿਵਾਰਾਂ ਖਾਸ ਕਰ ਗਰੀਬ ਸਿੱਖ ਪਰਿਵਾਰਾਂ ਦੀ ਬਾਂਹ ਫੜਨ ਦੀ, ਕਿਉਂਕਿ ਉਝ ਵੀ ਮਾਝੇ ਦੇ ਖੇਤਰ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਜਿਸ ਦਾ ਮੁਖ ਕਾਰਨ ਗਰੀਬੀ ਹੀ ਦੱਸਿਆ ਜਾ ਰਿਹਾ ਹੈ ਇਹ ਖਬਰਾਂ ਕਾਫੀ ਲੰਮੇ ਸਮੇਂ ਤੋਂ ਆ ਰਹੀਆਂ ਹਨ ਕਿ ਧਰਮ ਪਰਿਵਰਤਨ ਕਰਨ ਵਾਲਾ ਇਸਾਈ ਦੇ ਪ੍ਰਚਾਰਕ ਹੋਰ ਧਰਮਾਂ ਦੇ ਗਰੀਬ ਪਰਿਵਾਰਾਂ ਨੂੰ ਪੈਸੇ ਦਾ ਲਾਲਚ ਦੇ ਰਹੇ ਹਨ।