January 23, 2025

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਤਵਾਦੀ ਪੰਨੂ ਦੀ ਧਮਕੀ ਤੋਂ ਬਾਅਦ 26 ਜਨਵਰੀ ਦਾ ਪ੍ਰੋਗਰਾਮ ਬਦਲਿਆ?

ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣ ਸਮੇਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।

ਹੁਣ ਖਬਰ ਇਹ ਬਾਹਰ ਨਿਕਲ ਕੇ ਆ ਰਹੀ ਹੈ ਕਿ ਉਸ ਧਮਕੀ ਦੇ ਕਾਰਨ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਹੈ। 

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ 26 ਜਨਵਰੀ ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ ਝੰਡਾ ਨਹੀਂ ਲਹਿਰਾਉਣਗੇ ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਦੇ ਕਰਕੇ ਪ੍ਰੋਗਰਾਮ ਨਹੀਂ ਬਦਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ ਸੁਰੱਖਿਆ ਦੇ ਕਾਰਨਾ ਕਾਰਨ ਇਹ ਉਹਨਾਂ ਦਾ ਜੋ ਪ੍ਰੋਗਰਾਮ ਸੀ ਉਹ ਨਹੀਂ ਬਦਲਿਆ ਗਿਆ ਬਲਕਿ ਕੋਈ ਹੋਰ ਕਾਰਨ ਸੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਗੰਤਾਂਤਰ ਦਿਵਸ ਮੌਕੇ ਫਰੀਦਕੋਟ ਵਿਖੇ ਕੈਬਿਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਝੰਡਾ ਲਹਿਰਾਉਣਗੇ। 

ਤੁਹਾਨੂੰ ਦੱਸ ਦਈਏ ਕਿ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੀ ਧਮਕੀ ਦਿੱਤੀ ਸੀ ਕਿ ਉਹ ਸਹੀ ਰਸਤੇ ਉੱਤੇ ਆ ਜਾਵੇ ਨਹੀਂ ਤਾਂ ਉਸਦਾ ਹਾਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਹੋਵੇਗਾ ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾ ਕਰਦੇ ਹੋਏ ਉਸ ਨੂੰ ਬੁੱਝੜ ਤੱਕ ਦਾ ਨਾਮ ਦਿੱਤਾ। 

ਹਾਲਾਂਕਿ ਪੰਜਾਬ ਪੁਲਿਸ ਹਰ ਇੱਕ ਹਮਲੇ ਦਾ ਜਵਾਬ ਦੇਣ ਦੇ ਲਈ ਤਿਆਰ ਬਰ ਤਿਆਰ ਹੈ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ 50 ਪੁਲਿਸ ਹਰ ਤਰ੍ਹਾ ਦਾ ਕੰਮ ਕਰ ਰਹੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੇ ਹੀ ਥਾਣਿਆਂ ਦੇ ਉੱਪਰ ਹੋ ਰਹੇ ਗਰਨੇਡ ਦੇ ਹਮਲੇ ਸਵਾਲੀਆ ਨਿਸ਼ਾਨ ਵੀ ਖੜਾ ਕਰਦੇ ਹਨ। 

ਪਰ ਇਸ ਦੇ ਬਾਵਜੂਦ ਵੀ ਪੰਜਾਬ ਪੁਲਿਸ ਹਰ ਇੱਕ ਕੋਨੇ ਦੇ ਵਿੱਚ ਪੰਜਾਬ ਦੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪਹਿਲ ਦੇ ਆਧਾਰ ਤੇ ਕੰਮ ਕਰ ਰਹੀ ਹੈ ਤੇ ਉਸਦੇ ਵੱਲੋਂ ਗੰਤਾਂਤਰ ਦੇਸ ਨੂੰ ਮੁੱਖ ਰੱਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਬਾਹਰਲੇ ਸਟੇਟਾਂ ਦੀਆਂ ਆਉਣ ਵਾਲੀਆਂ ਗੱਡੀਆਂ ਦੀ ਖਾਸ ਕਰ ਚੈਕਿੰਗ ਪੂਰੀ ਤਸੱਲੀ ਦੇ ਨਾਲ ਕੀਤੀ ਜਾ ਰਹੀ ਹੈ।

No comments:

Post a Comment

ਭਾਈ ਰਣਜੀਤ ਸਿੰਘ ਕੁੱਕੀ ਗਿੱਲ ਦੇ ਬਾਰੇ ਸੰਖੇਪ ਜਾਣਕਾਰੀ

🔴🔶 ਭਾਈ ਰਣਜੀਤ ਸਿੰਘ ਕੁੱਕੀ ਗਿੱਲ ਬਾਰੇ ਜਾਣਕਾਰੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ (ਜਿਸ ਨੂੰ ਅਕਸਰ "ਕੁੱਕੀ ਗਿੱਲ" ਵਜੋਂ ਜਾਣਿਆ ਜਾਂਦਾ ਹੈ) ਇੱਕ ਵਿਵਾਦਿਤ ...