1984 ਦੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜੋ ਸਾਰੇ ਦੇਸ਼ ਦੇ ਵਿੱਚ ਸਿੱਖਾਂ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ ਅਤੇ ਸਾਰੇ ਦੇਸ਼ ਦੇ ਨਾਲ ਨਾਲ ਦਿੱਲੀ ਦੇ ਵਿੱਚ ਸਭ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਨੌਜਵਾਨ ਕੁੜੀਆਂ ਦੀ ਪਾਤਰ ਰੋਲੀ ਗਈ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ।
ਇਕ ਨਵੰਬਰ 1984 ਨੂੰ ਪੱਛਮ ਦਿੱਲੀ ਦੇ ਰਾਜ ਨਗਰ ਇਲਾਕੇ ਵਿੱਚ ਪਿਤਾ ਪੁੱਤਰ ਸਰਦਾਰ ਜਸਵੰਤ ਸਿੰਘ ਅਤੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਊਜ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਸ ਨੂੰ ਕੀ ਸਜ਼ਾ ਹੋਵੇਗੀ ਉਸਦਾ ਫੈਸਲਾ 18 ਫਰਵਰੀ 2025 ਨੂੰ ਸੁਣਾਇਆ ਜਾਵੇਗਾ।
ਦੰਗਾਕਾਰੀਆਂ ਦੀ ਭੀੜ ਦੇ ਵੱਲੋਂ ਇਕ ਨਵੰਬਰ 1984 ਨੂੰ ਸ਼ਾਮ 4 ਤੋਂ ਸਾਢੇ ਚਾਰ ਦੇ ਵਿਚਕਾਰ ਪਿਤਾ ਸਰਦਾਰ ਜਸਵੰਤ ਸਿੰਘ ਅਤੇ ਪੁੱਤਰ ਤਰੁਣਦੀਪ ਸਿੰਘ ਨੂੰ ਲੋਹੇ ਦੀਆਂ ਰਾਡਾਂ ਅਤੇ ਹੋਰ ਮਾਰੂ ਹਥਿਆਰਾਂ ਦੇ ਨਾਲ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇਸ ਭੀੜ ਦੀ ਅਗਵਾਈ ਕਾਂਗਰਸ ਦਾ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਕਰ ਰਿਹਾ ਸੀ।।
ਇਸ ਕਤਲ ਦਾ ਕੇਸ ਦਿੱਲੀ ਦੀ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਵੀ ਸੱਜਣ ਕੁਮਾਰ ਨੇ ਇਹਨਾਂ ਪਿਤਾ ਪੁੱਤਰ ਦੇ ਪਰਿਵਾਰ ਨੂੰ ਬਹੁਤ ਜਿਆਦਾ ਧਮਕੀਆਂ ਦਿੱਤੀਆਂ ਅਤੇ ਡਰਾਉਣ ਦੇ ਕੋਸ਼ਿਸ਼ ਵੀ ਲਗਾਤਾਰ ਜਾਰੀ ਰੱਖੀ।
ਸੱਜਣ ਕੁਮਾਰ ਦੇ ਖਿਲਾਫ ਦੰਗਾ, ਡਕੈਤੀ ਅਤੇ ਕਤਲ ਦਾ ਮੁਕਦਮਾ ਇਹਨਾਂ ਦੋਸ਼ਾਂ ਤਹਿਤ ਆਈਪੀਸੀ ਦੀਆਂ ਧਾਰਾਵਾਂ 147, 149, 148, 302, 308, 323, 395, 397, 427, 436, 440 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
40 41 ਸਾਲ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਅੰਤ ਅੱਜ 12 ਫਰਵਰੀ 2025 ਨੂੰ ਦਿੱਲੀ ਦੀ ਰਾਊਜ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ
No comments:
Post a Comment