February 12, 2025

Shaheed Bhai manjit singh khujala ਸ਼ਹੀਦ ਭਾਈ ਮਨਜੀਤ ਸਿੰਘ ਖੁਜਲਾ

 ਅੱਜ ਦੇ ਦਿਨ ਮਤਲਬ 12 ਫਰਵਰੀ 1987 ਵਾਲੇ ਦਿਨ ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ । 



ਮਨਜੀਤ ਸਿੰਘ ਖੁਜਾਲਾ ਨੂੰ 10 ਫਰਵਰੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਤੇ ਫਿਰ ਇਹਨਾਂ ਨੂੰ ਠਾਣੇ ਲਿਜਾ ਕੇ ਤਿੰਨ ਦਿਨ ਭਾਰੀ ਸਰੀਰਕ ਤਸ਼ਦਤ ਕੀਤਾ ਗਿਆ ਇਥੋਂ ਤੱਕ ਵੀ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਦੋਵੇਂ ਹੱਥ ਕੱਟ ਦਿੱਤੇ ਗਏ ਸਨ ਅੰਤ 12 ਫਰਵਰੀ 1987 ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ

ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਦਾ ਜਨਮ ਪਿੰਡ ਖੁਜਾਲਾ ਜ਼ਿਲਾ ਗੁਰਦਾਸਪੁਰ ਵਿਖੇ ਸਰਦਾਰ ਉੱਤਮ ਸਿੰਘ ਅਤੇ ਮਾਤਾ ਸਵਿੰਦਰ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ।



ਭਾਈ ਸਾਹਿਬ ਪੜ੍ਹਾਈ ਦੇ ਵਿੱਚ ਵੀ ਕਾਫੀ ਹੁਸ਼ਿਆਰ ਸਨ ਇਹਨਾਂ ਨੇ ਗਿਆਨੀ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਚਾਰਕ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ। 

ਫਿਰ ਜਦੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਉੱਪਰ ਭਾਰਤੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਫਿਰ ਇਹ ਸਿੱਖ ਸੰਘਰਸ਼ ਦੇ ਵਿੱਚ ਆ ਗਈ ਅਤੇ ਪੰਥ ਦੇ ਦੋਖੀਆਂ ਨੂੰ ਚੁਣ ਚੁਣ ਕੇ ਉਹਨਾਂ ਤੋਂ ਬਦਲਾ ਲਿਆ ਅਤੇ ਪੁਲਿਸ ਦੇ ਮੁੱਖ ਵਰਗ ਜੋ ਸਿੰਘਾਂ ਦੀਆਂ ਮੁਖਵਰੀਆਂ ਕਰਵਾ ਕੇ ਉਹਨਾਂ ਨੂੰ ਸ਼ਹੀਦ ਕਰਵਾ ਰਹੇ ਸਨ ਉਹਨਾਂ ਨੂੰ ਵੀ ਚੁਣ ਚੁਣ ਕੇ ਲੱਭ ਲੱਭ ਕੇ ਮਾਰ ਦਿੱਤਾ ਗਿਆ ਭਾਈ ਸਾਹਿਬ ਨੇ ਸਿੱਖ ਸੰਘਰਸ਼ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਤੇ ਫਿਰ ਅੰਤ 12 ਫਰਵਰੀ 1987 ਨੂੰ ਸ਼ਹਾਦਤ ਦਾ ਜਾਮ ਪੀ ਲਿਆ।

12 ਫਰਵਰੀ ਦਾ ਸਿੱਖ ਇਤਿਹਾਸ 

ਅੱਜ ਦਾ ਸਿੱਖ ਇਤਿਹਾਸ 

History of 12 February 

Sex history of 12 February

No comments:

Post a Comment

ਭਾਈ ਰਣਜੀਤ ਸਿੰਘ ਕੁੱਕੀ ਗਿੱਲ ਦੇ ਬਾਰੇ ਸੰਖੇਪ ਜਾਣਕਾਰੀ

🔴🔶 ਭਾਈ ਰਣਜੀਤ ਸਿੰਘ ਕੁੱਕੀ ਗਿੱਲ ਬਾਰੇ ਜਾਣਕਾਰੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ (ਜਿਸ ਨੂੰ ਅਕਸਰ "ਕੁੱਕੀ ਗਿੱਲ" ਵਜੋਂ ਜਾਣਿਆ ਜਾਂਦਾ ਹੈ) ਇੱਕ ਵਿਵਾਦਿਤ ...