ਜਥੇਦਾਰ ਅੱਛਰ ਸਿੰਘ ਜੀ ਨੂੰ 10 ਫਰਵਰੀ 1924 ਵਾਲੇ ਦਿਨ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਸੇਵਾ ਦਿੱਤੀ ਗਈ ਸੀ।
ਸਿੰਘ ਸਾਹਿਬ ਜਥੇਦਾਰ ਅੱਛਰ ਸਿੰਘ ਦਾ ਜਨਮ 18 ਜਨਵਰੀ 1892 ਵਿੱਚ ਪਿਤਾ ਸਰਦਾਰ ਹੁਕਮ ਸਿੰਘ ਅਤੇ ਮਾਤਾ ਗੰਗੀ ਕੌਰ ਜੀ ਦੇ ਗ੍ਰਹਿ ਪਿੰਡ ਘਣੀਆ ਜ਼ਿਲਾ ਲਾਹੌਰ ਵਿਚ ਹੋਇਆ ਸੀ।
ਜਥੇਦਾਰ ਅੱਛਰ ਸਿੰਘ ਜੀ ਨੇ ਉਰਦੂ ਵਿਚ ਪੜਾਈ ਕਰਨ ਉਪਰੰਤ ਬਰਮਾ ਦੇਸ਼ ਚਲੇ ਗਏ ਅਤੇ ਓਥੇ ਬਤੌਰ ਹੌਲਦਾਰ ਫੌਜ ਵਿੱਚ ਭਰਤੀ ਹੋ ਗਏ।
1921 ਵਿੱਚ ਫੌਜ ਦੀ ਨੌਕਰੀ ਛੱਡ ਕੇ ਆਪ ਸੈਂਟਰਲ ਮਾਝਾ ਖਾਲਸਾ ਦੀਵਾਨ ਵਿਚ ਸ਼ਾਮਿਲ ਹੋ ਗਏ।
1924 ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਨਣ ਤੋਂ ਬਾਅਦ ਦੂਜੀ ਵਾਰ ਫਿਰ 1955 ਤੋਂ 1962 ਤੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਦਿੱਤੀ।
ਫਿਰ 1962 ਵਿੱਚ ਆਪ ਰਾਜਨੀਤੀ ਵਿੱਚ ਆ ਗਏ ਅਤੇ 4 ਨਵੰਬਰ 1962 ਚ ਆਪ ਜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ।
6 ਅਗਸਤ ਨੂੰ 1976 ਵਾਲੇ ਦਿਨ ਆਪ ਇਸ ਦੁਨੀਆ ਨੂੰ ਅਲਵਿਦਾ ਆਖ ਗਏ।
No comments:
Post a Comment