January 28, 2025

ਸਿਰਸਾ ਡੇਰੇ ਦੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ

 28 ਜਨਵਰੀ ਦਿਨ ਮੰਗਲਵਾਰ ਅੱਜ ਸਿਰਸਾ ਡੇਰੇ ਦੇ ਬਲਾਤਕਾਰੀ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰਵੀਂ ਵਾਰ ਪੈਰੋਲ ਮਿਲ ਗਈ ਹੈ ਇਹ ਸਮਝ ਤੋਂ ਪਰੇ ਹੈ ਕਿ ਅਦਾਲਤਾਂ ਅਤੇ ਸਰਕਾਰਾਂ ਇੱਕ ਬਲਾਤਕਾਰੀ ਸਾਧ ਨੂੰ ਬਾਰ ਬਾਰ ਪੈਰੋਲ ਕਿਉਂ ਦੇ ਰਹੀਆਂ ਹਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਠ ਸਾਲ ਜੇਲ ਵਿੱਚ ਰਹਿੰਦੇ ਹੋਏ 12 ਬਾਲ ਪੈਰ ਮਿਲਣ ਦੇ ਬਾਵਜੂਦ ਉਹ ਆਪਣੇ ਮੁੱਖ ਸਿਰਸਾ ਡੇਰੇ ਕਦੇ ਵੀ ਨਹੀਂ ਆਇਆ ਕਿਉਂਕਿ ਇਸ ਦੀ ਸਰਕਾਰ ਨੇ ਕਦੀ ਇਜਾਜ਼ਤ ਨਹੀਂ ਸੀ ਦਿੱਤੀ ਪਰ ਹੁਣ ਪਹਿਲੀ ਵਾਰ ਅੱਠ ਸਾਲਾਂ ਬਾਅਦ ਉਹ ਆਪਣੇ ਸਿਰਸਾ ਡੇਰੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਦਸ ਦਿਨਾਂ ਲਈ ਸਰਸਾ ਡੇਰੇ ਵਿੱਚ ਰਹੇਗਾ ਤੇ ਫਿਰ ਉਸ ਤੋਂ ਬਾਅਦ 20 ਦਿਨਾਂ ਲਈ ਉਹ ਬਾਗਪਤ ਦੇ ਬਰਨਾਵਾਂ ਆਸ਼ਰਮ ਵਿੱਚ ਜਾਵੇਗਾ। ਗੁਰਮੀਤ ਰਾਮ ਰਹੀਮ ਵੱਲੋਂ 45 ਦਿਨਾਂ ਦੀ ਪੈਰਲ ਦੀ ਅਰਜੀ ਅਦਾਲਤ ਵਿੱਚ ਲਗਾਈ ਗਈ ਸੀ ਪਰ ਅਦਾਲਤ ਨੇ 30 ਦਿਨਾਂ ਲਈ ਪੈਰੋਲ ਦਿੱਤੀ ਹੈ। 

ਇੱਥੇ ਤੁਹਾਨੂੰ ਦੱਸ ਦਈਏ ਕਿ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ ਜਿਸ ਦੇ ਵਿੱਚ ਸਜ਼ਾ ਦੇ ਤੌਰ ਤੇ ਉਸਨੂੰ 10-10 ਸਾਲ ਕੁੱਲ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉੱਥੇ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਕਤਲਕਾਂਡ ਅਤੇ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਸਜ਼ਾ ਮਿਲਣ ਤੋਂ ਬਾਅਦ ਪਹਿਲੀ ਵਾਰ 25 ਅਗਸਤ 2017 ਦੇ ਵਿੱਚ ਉਸ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਲਿਜਾਇਆ ਗਿਆ ਸੀ। 

ਇੱਕ ਪਾਸੇ ਬੰਦੀ ਸਿੰਘ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਸਰਕਾਰ ਰਿਹਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਪੈਰੋਲ ਵੀ ਨਹੀਂ ਦੇ ਰਹੀ ਤੇ ਦੂਜੇ ਪਾਸੇ ਬਲਾਤਕਾਰ ਦਾ ਦੋਸ਼ੀ ਅਤੇ ਕਤਲ ਦੇ ਮੁਕਾਮੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਲਾਤਕਾਰੀ ਸਾਧ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਪਿਛਲੇ ਅੱਠ ਸਾਲਾਂ ਵਿੱਚ ਕੁੱਲ 12 ਪੈਰੋਲਾਂ ਦਿੱਤੀਆਂ ਜਾ ਚੁੱਕੀਆਂ ਹਨ। 

ਇਹ ਕਿਹੋ ਜਿਹਾ ਇਨਸਾਫ ਹੋ ਰਿਹਾ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਇੰਨੀ ਬੇਇਨਸਾਫੀ ਕਿਉਂ ਹੋ ਰਹੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਰਕਾਰਾਂ ਅਤੇ ਅਦਾਲਤਾਂ ਬੰਦੀ ਸਿੰਘਾਂ ਨੂੰ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੇ।

No comments:

Post a Comment

ਭਾਈ ਰਣਜੀਤ ਸਿੰਘ ਕੁੱਕੀ ਗਿੱਲ ਦੇ ਬਾਰੇ ਸੰਖੇਪ ਜਾਣਕਾਰੀ

🔴🔶 ਭਾਈ ਰਣਜੀਤ ਸਿੰਘ ਕੁੱਕੀ ਗਿੱਲ ਬਾਰੇ ਜਾਣਕਾਰੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ (ਜਿਸ ਨੂੰ ਅਕਸਰ "ਕੁੱਕੀ ਗਿੱਲ" ਵਜੋਂ ਜਾਣਿਆ ਜਾਂਦਾ ਹੈ) ਇੱਕ ਵਿਵਾਦਿਤ ...