ਅੱਜ ਦੇ ਦਿਨ 29 ਜਨਵਰੀ 2020 ਨੂੰ ਹਰਮੀਤ ਸਿੰਘ ਹੈਪੀ PHD ਦਾ ਸਸਕਾਰ ਲਾਹੌਰ ਵਿਚ ਕੀਤਾ ਗਿਆ ਸੀ ।
ਖਾਲਿਸਤਾਨ ਲਿਫਰੇਸ਼ਨ ਫੋਰਸ ਦੇ ਆਗੂ ਭਾਈ ਹਰਮੀਤ ਸਿੰਘ ਹੈਪੀ ਪੀਐਚਡੀ ਦਾ ਭਾਈ 28 ਜਨਵਰੀ 2020 ਨੂੰ ਲਾਹੌਰ ਵਿਖੇ ਡੇਰਾ ਚਾਹਲ ਗੁਰਦੁਆਰਾ ਸਾਹਿਬ ਦੇਖੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਕਤਲ ਦੀ ਸੂਈ ਲਾਹੌਰ ਦੇ ਸਟਾਣਕ ਕੁਝ ਗਰੋਹਾਂ ਦੇ ਵੱਲ ਕਹੀ ਸੀ। ਪਾਕਿਸਤਾਨ ਪੁਲਿਸ ਨੇ ਅਸਲ ਕਾਰਨ ਦੀ ਥਾਂ ਇਸ ਕਤਲ ਨੂੰ ਨਸ਼ੇ ਦੇ ਪੈਸੇ ਦਾ ਲੈਣ ਦੇਣ ਦਸਿਆ ਗਿਆ।
ਹਰਮੀਤ ਸਿੰਘ ਪੀਐਚਡੀ ਤੇ ਪਿਤਾ ਦਾ ਨਾਮ ਅਵਤਾਰ ਸਿੰਘ ਸੀ, ਜੋ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਸਨ। ਹਰਮੀਤ ਸਿੰਘ ਦਾ ਜਨਮ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ। ਪੜਾਈ ਦੇ ਵਿਚ ਕਾਫੀ ਜਿਆਦਾ ਹੁਸ਼ਿਆਰ ਸਨ ਅਤੇ ਗੁਰੂ ਨਾਨਕ ਦੇਵ ਜੀ ਅੰਮ੍ਰਿਤਸਰ ਸਾਹਿਬ ਵਿੱਚ PHD ਕਰਨ ਦੇ ਲਈ ਦਾਖਲਾ ਲਿਆ। ਹਰਮੀਤ ਸਿੰਘ ਹੈਪੀ PHD ਪੂਰੀ ਨਹੀਂ ਕਰ ਸਕਿਆ, ਪਰ phd ਕਰ ਰਿਹਾ ਸੀ ਇਸ ਕਰਕੇ ਨਾਮ ਦੇ ਪਿੱਛੇ phd ਲੱਗ ਗਿਆ।
ਮਾਤਾ ਪਿਤਾ ਦੇ ਦੱਸਣ ਅਨੁਸਾਰ 6 ਨਵੰਬਰ 2008 ਨੂੰ ਆਖਰੀ ਵਾਰ ਹਰਮੀਤ ਸਿੰਘ phd ਨੂੰ ਦੇਖਿਆ ਗਿਆ ਸੀ। ਉਸ ਤੋਂ ਬਾਅਦ ਖਬਰ ਆਈ ਕੀ ਹੈਪੀ phd ਹਾਂਗਕਾਂਗ ਵਿਚ ਹੈ, ਪਰ 2018 ਵਿੱਚ ਅੰਮ੍ਰਿਤਸਰ ਸਾਹਿਬ ਚ ਨਿਰੰਕਾਰੀ ਭਵਨ ਵਿੱਚ ਹੋ ਰਹੀ ਸਤਸੰਗ ਉਪਰ ਜਦੋਂ ਗਰਨੇਡ ਨਾਲ ਹਮਲਾ ਹੋਇਆ ਤਾਂ ਉਸ ਸਮੇਂ ਸਬੂਤ ਮਿਲੇ ਕੀ ਇਹ ਹਮਲਾ ਹਰਮੀਤ ਸਿੰਘ ਹੈਪੀ phd ਨੇ ਕਰਵਾਇਆ ਹੈ ਇਸ ਦੀ ਸਾਜ਼ਿਸ਼ ਪਾਕਿਸਤਾਨ ਵਿੱਚ ਰਚੀ ਗਈ ਹੈ, ਫਿਰ ਇਹ ਪੱਕਾ ਹੋ ਗਿਆ ਕੀ ਹੈਪੀ phd Pakistan ਪਹੁੰਚ ਗਿਆ ਹੈ।
ਪਾਕਿਸਤਾਨ ਵਿੱਚ ਸਾਜਿਸ਼ਾਂ ਰੱਚ ਕੇ ਪੰਜਾਬ ਭਾਰਤ ਵਿਚ RSS ਦੇ ਕਈ ਆਗੂਆਂ ਦਾ ਕਤਲ ਵੀ ਕਰਵਾਇਆ ਗਿਆ ਅਤੇ ਕਈ ਹੋਰ ਹਮਲੇ ਵੀ ਕਰਵਾਏ ਗਏ।
ਫਿਰ 28 ਜਨਵਰੀ 2020 ਨੂੰ ਖਬਰ ਆਈ ਕੀ ਲਾਹੌਰ ਵਿਚ ਹਰਮੀਤ ਸਿੰਘ ਹੈਪੀ phd ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੱਜ ਦੇ ਦਿਨ 29 ਜਨਵਰੀ 2020 ਨੂੰ ਹਰਮੀਤ ਸਿੰਘ ਹੈਪੀ PHD ਦਾ ਸਸਕਾਰ ਰਾਵੀ ਦਰਿਆ ਦੇ ਨੇੜੇ ਬਣੇ ਸਮਸ਼ਾਨ ਘਾਟ ਵਿਚ ਕੀਤਾ ਗਿਆ ਸੀ।
ਕਤਲ ਦੇ ਅਸਲ ਕਾਰਨਾਂ ਦਾ ਅੱਜ ਤਕ ਪਤਾ ਨਹੀਂ ਲੱਗ ਸਕਿਆ।
No comments:
Post a Comment