ਅੱਜ ਦਾ ਸਿੱਖ ਇਤਿਹਾਸ 2 ਜਨਵਰੀ 🔰 ਪੜ ਸਕਦੇ ਹੋ ਚਾਹੇ ਸੁਣ ਲਓ
2 ਜਨਵਰੀ ਦਾ ਸਿੱਖ ਇਤਿਹਾਸ
2 ਜਨਵਰੀ ਦਾ ਇਤਿਹਾਸ
2 ਜਨਵਰੀ 1978 ਵਾਲੇ ਦਿਨ ਹਰਿਆਣਾ ਦੇ ਕਸਬੇ ਪੁੰਡਰੀ ਵਿੱਖੇ, ਹਰਿਆਣਾ ਪੁਲਿਸ ਦੇ, ਫ਼ਿਰਕੂ ਹਿੰਦੂ ਪੁਲਸੀਆਂ ਵਲੋਂ ਕਾਨੂੰਨ ਦੀ ਸੁਰੱਖਿਆ ਦੇ ਨਾਂ ਹੇਠ, ਬਿਨ੍ਹਾਂ ਕਿਸੇ ਠੋਸ ਵਜਾਹ ਦੇ ਨਿਹੰਗ ਸਿੰਘਾਂ ਉਤੇ ਗੋਲੀਆਂ ਚਲਾਈਆਂ, ਜਿਸ ਵਿੱਚ ਚਾਰ ਬੇਗੁਨਾਹ ਨਿਹੰਗ ਸਿੰਘਾਂ ਨੂੰ ਮਾਰ ਦੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵੇਲੇ ਕੇਂਦਰ ਵਿੱਚ, ਮੁਰਾਰਜੀ ਡੇਸਾਈ ਦੀ ਅਗਵਾਹੀ ਵਾਲੀ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਹਰਿਆਣਾ ਵਿਚ ਚੌਧਰੀ ਦੇਵੀ ਲਾਲ ਦੀ ਸਰਕਾਰ ਸੀ। ਚੌਧਰੀ ਦੇਵੀ ਲਾਲ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੰਗੇ ਸੰਬੰਧ ਸਨ। ਨਿਹੰਗ ਸਿੰਘਾਂ ਦੇ ਇੰਜ ਕਤਲੇ ਆਮ ਦਾ ਮਸਲਾ ਜਦੋਂ ਭਖਿਆ ਤਾਂ ਦੇਵੀ ਲਾਲ ਦੇ ਨਾਲ ਆਪਣੀ ਦੋਸਤੀ ਨਿਭਾਉਂਦਿਆਂ ਹੋਇਆਂ ਅਕਾਲੀ ਆਗੂਆਂ ਨੇ ਨਿਹੰਗਾਂ ਦੇ ਵਾਰਸਾਂ ਨੂੰ ਮੋਟੀ ਰਕਮ ਮੁਆਵਜ਼ੇ ਵਜੋਂ ਦਵਾ ਕੇ ਮਾਮਲਾ ਠੰਡਾ ਕਰ ਦਿੱਤਾ।
No comments:
Post a Comment