Story of Shahid bhai pritpal Singh kuka bishnandi
ਭਾਈ ਸਾਹਿਬ ਦਾ ਜੀਵਨ ਅਤੇ ਸ਼ਹਾਦਤ ਬਾਰੇ ਇਹ ਚਾਰ ਮਿੰਟ ਦੀ ਵੀਡੀਓ ਜਰੂਰ ਸੁਣਿਓ ਜੀ।
ਸ਼ਹੀਦ ਭਾਈ ਪ੍ਰਿਤਪਾਲ ਸਿੰਘ ਕੂਕਾ ਬਿਸ਼ਨੰਦੀ ਜੀ ਦਾ ਜੀਵਨ ਅਤੇ ਸ਼ਹਾਦਤ
ਸੰਨ 1966 ਨੂੰ, ਸ਼ਹੀਦ ਭਾਈ ਪ੍ਰਿਤਪਾਲ ਸਿੰਘ ਕੁੱਕਾ ਦਾ ਜਨਮ ਪਿਤਾ ਸਰਦਾਰ ਦਲਜੀਤ ਸਿੰਘ ਅਤੇ ਮਾਤਾ ਬੀਬੀ ਰਣਜੀਤ ਕੌਰ ਦੇ ਘਰ ਪਿੰਡ ਬਿਸ਼ਨੰਦੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਦੀ ਪੜ੍ਹਾਈ ਅੱਧ ਵਿੱਚ ਛਡ ਕੇ ਹੀ ਘਰ ਦੇ ਕੰਮਾਂ ਵਿੱਚ ਰੁਚੀ ਲੈਣ ਲਗ ਪਏ।
ਸੰਨ 1985 ਵਿੱਚ ਭਾਈ ਪ੍ਰਿਤਪਾਲ ਸਿੰਘ ਦਾ ਅਨੰਦ ਕਾਰਜ ਬੀਬੀ ਕੁਲਦੀਪ ਕੌਰ ਦੇ ਨਾਲ ਹੋਇਆ। ਆਪ ਦੇ ਦੋ ਬੱਚੇ ਹਨ, ਰਾਜਬੀਰ ਕੌਰ ਅਤੇ ਸਿਮਰਪ੍ਰੀਤ ਸਿੰਘ। ਪਰਿਵਾਰ ਵਿੱਚ ਇੱਕ ਵੱਡੀ ਭੈਣ ਅਤੇ ਛੋਟਾ ਭਰਾ ਬਲਰਾਜ ਸਿੰਘ ਹੈ।
11 ਜਨਵਰੀ 1991 ਵਾਲੇ ਦਿਨ ਭਾਈ ਪ੍ਰਿਤਪਾਲ ਸਿੰਘ ਨੂੰ ਆਪ ਦੇ ਇੱਕ ਹੋਰ ਸਾਥੀ ਭਾਈ ਜਸਵਿੰਦਰ ਸਿੰਘ ਭੁੰਝੰਗੀ ਦੇ ਨਾਲ ਉਸ ਵਕਤ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਆਪ ਕੋਟਕਪੂਰਾ ਫਰੀਦਕੋਟ ਸੜਕ ਤੇ ਸ਼ਾਮ 5-6 ਵਜੇ ਜਾ ਰਹੇ ਸਨ। ਕਿਸੇ ਮੁਖਬਰ ਦੀ ਮੁਖ਼ਬਰੀ' ਤੇ ਆਪ ਦੀ ਗ੍ਰਿਫਤਾਰੀ ਸੰਭਵ ਹੋ ਸਕੀ ਸੀ। ਦੋ ਦਿਨ ਅਣਮਨੁੱਖੀ ਅਤੇ ਅਨ੍ਹਾਂ, ਤਸ਼ੱਦਦ ਕਰਕੇ ਆਪ ਦੇ ਸਾਥੀ ਜਸਵਿੰਦਰ ਸਿੰਘ ਭੁੰਝੰਗੀ ਦੇ ਸਮੇਤ 13 ਜਨਵਰੀ 1991 ਵਾਲੇ ਲੋਹੜੀ ਦੇ ਦਿਨ, ਆਪ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
No comments:
Post a Comment