19 ਫਰਵਰੀ 1949 ਵਾਲੇ ਦਿਨ ਮਾਸਟਰ ਤਾਰਾ ਸਿੰਘ ਨੂੰ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਨਰੇਲਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਫਰਵਰੀ 1949 ਵਾਲੇ ਦਿਨ ਦਿੱਲੀ ਵਿਖੇ ਇੱਕ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਸੀ
ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦੇ ਲਈ ਮਾਸਟਰ ਤਾਰਾ ਸਿੰਘ ਪੰਜਾਬ ਤੋਂ ਦਿੱਲੀ ਜਾ ਰਹੇ ਸਨ ਜਦੋਂ ਉਹ ਨਰੇਲਾ ਵਿਖੇ ਪਹੁੰਚੇ ਤਾਂ ਦਿੱਲੀ ਪੁਲਿਸ ਵੱਲੋਂ ਦੇਸ਼ ਦ੍ਰੋਹ ਦੇ ਦੋਸ਼ ਅਧੀਨ ਉਸ ਸਮੇਂ ਦੇ ਗ੍ਰਹਿ ਮੰਤਰੀ ਵਲਭ ਭਾਈ ਪਟੇਲ ਦੇ ਹੁਕਮਾਂ ਤਹਿਤ ਮਾਸਟਰ ਤਾਰਾ ਸਿੰਘ ਨੂੰ ਨਰੇਲਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਹੋਈ ਕਾਨਫਰੰਸ ਵਿੱਚ ਹਿੱਸਾ ਨਾ ਲੈ ਸਕਣ।
ਇਹ ਇੱਕ ਬਹੁਤ ਹੀ ਜਿਆਦਾ ਸ਼ਰਮਨਾਕ ਘਟਨਾ ਸੀ।
No comments:
Post a Comment