ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵਫਦ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ। ਇਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁਦੜ ਨੇ ਕੀਤੀ।
ਉਹਨਾਂ ਨੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਲਈ ਜੋ ਵੋਟਾਂ ਬਣਾਈਆਂ ਜਾ ਰਹੀਆਂ ਹਨ ਉਸਦੇ ਵਿੱਚ ਵੱਡੇ ਪੱਧਰ ਤੇ ਧਾਂਦਲੇ ਬਾਜੀ ਹੋ ਰਹੀ ਹੈ ਇਹ ਇੱਕ ਸਿੱਧੇ ਅਤੇ ਅਸਿੱਧੇ ਰੂਪ ਦੇ ਵਿੱਚ ਸਰਕਾਰੀ ਦਖਲ ਅੰਦਾਜੀ ਹੈ ਇੱਕ ਖਾਸ ਵਰਗ ਐਸਜੀਪੀਸੀ ਦੇ ਉੱਤੇ ਆਪਣਾ ਕਬਜ਼ਾ ਕਰਨ ਦੇ ਲਈ ਜਿਨਾਂ ਨੂੰ ਸਿੱਖੀ ਦੇ ਬਾਰੇ ਕੋਈ ਗਿਆਨ ਵੀ ਨਹੀਂ ਉਹਨਾਂ ਦੀਆਂ ਵੋਟਾਂ ਬਣਵਾ ਰਿਹਾ ਹੈ ਅਤੇ ਬਣਾਈਆਂ ਗਈਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਜੋ ਵੋਟਾਂ ਬਣਾਈਆਂ ਗਈਆਂ ਹਨ ਉਹ ਬਹੁਤ ਵੱਡੇ ਪੱਧਰ ਤੇ ਫਰਜ਼ੀ ਬਣਾਈਆਂ ਗਈਆਂ ਹਨ ਤਾਂ ਕਿ ਇੱਕ ਖਾਸ ਪਾਰਟੀ ਨੂੰ ਹਰਾ ਕੇ ਆਪਣਾ ਕਬਜ਼ਾ ਸਥਾਪਿਤ ਕੀਤਾ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਇੱਕ ਬੇਨਤੀ ਕੀਤੀ ਗਈ ਹੈ ਕਿ ਜੋ ਇਹ ਚੋਣਾਂ ਦੇ ਲਈ ਵੋਟਾਂ ਦੀ ਰਜਿਸਟਰੇਸ਼ਨ ਹੋਈ ਹੈ ਉਸ ਦੀ ਇਕ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਿ ਪਤਾ ਚੱਲ ਸਕੇ ਕਿ ਜੋ ਵੋਟਾਂ ਬਣੀਆਂ ਹਨ ਉਹ ਕਿੰਨੀਆਂ ਫਰਜ਼ੀ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਜੋ ਵੋਟਾਂ ਬਣਦੀਆਂ ਹਨ ਉਹਨਾਂ ਦੇ ਲਈ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਦਾ ਲੱਗਿਆ ਹੋਣਾ ਜਰੂਰੀ ਹੁੰਦਾ ਹੈ ਅਤੇ ਨਾਲ ਦੀ ਨਾਲ ਉਹ ਇਨਸਾਨ ਕੇਸਾਧਾਰੀ ਵੀ ਹੋਣਾ ਚਾਹੀਦਾ ਹੈ ਜਿਵੇਂ ਕਿ ਮਰਦਾਂ ਦੇ ਕੇਸ ਰੱਖੇ ਹੋਣੇ ਚਾਹੀਦੇ ਹਨ।
ਪਰ ਜੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਵੋਟਾਂ ਦੀ ਰਜਿਸਟਰੇਸ਼ਨ ਹੋਈ ਹੈ ਉਸ ਦੇ ਵਿੱਚ ਵੱਡੇ ਪੱਧਰ ਦੇ ਧਾਂਦਲੇਬਾਜ਼ੀ ਕੀਤੀ ਗਈ ਹੈ ਵੋਟਰ ਲਿਸਟਾਂ ਦੇ ਵਿੱਚ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਦੀ ਵਰਤੋਂ ਵੀ ਨਹੀਂ ਕੀਤੀ ਗਈ ਇਸ ਤੋਂ ਜਾਹਿਰ ਹੁੰਦਾ ਹੈ ਕਿ ਇਹ ਇੱਕ ਧਾਂਦਲੇਬਾਜੀ ਹੈ ਅਤੇ ਇਹ ਫਰਜ਼ੀ ਵੋਟਾਂ ਬਣਾਈਆਂ ਗਈਆਂ ਹਨ।
No comments:
Post a Comment