February 13, 2025

RCB made this player the captain in IPL 2025

IPL ਦੇ ਵਿੱਚ ਜਿਸ ਟੀਮ ਦੀ ਸਭ ਤੋਂ ਜਿਆਦਾ ਚਰਚਾ ਹੁੰਦੀ ਹੈ ਉਹ ਹੈ RCB Royal Challenger Bangalore ਜਿਸਦਾ ਕਾਫੀ ਸਮੇਂ ਤੋਂ ਕਪਤਾਨ Virat Kohli ਚਲਿਆ ਆ ਰਿਹਾ ਹੈ। ਇਸ ਟੀਮ ਦੀ ਕਪਤਾਨੀ Anil kumble, ਸ਼ੇਨ ਵਾਟਸਨ, ਫਾਫ ਡੂ ਪਲੇਸੀ, ਕੈਬਨ ਪੀਟਰਸਨ ਵਰਗੇ famous international cricket player's ਨੇ ਕੀਤੀ ਹੈ।

ਪਰ IPL 2025 ਦੇ ਵਿੱਚ RCB ਮੈਨੇਜਮੈਂਟ ਕਮੇਟੀ ਨੇ Virat Kohli ਦੀ ਥਾਂ Rajat Patidar ਨੂੰ ਆਪਣਾ new captain ਬਣਾ ਦਿੱਤਾ ਹੈ। ਆਈਪੀਐਲ 2025 ਦੇ ਵਿੱਚ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਵੀ ਵਿਰਾਟ ਕੋਹਲੀ ਹੀ RCB ਦੀ ਕਪਤਾਨੀ ਕਰੇਗਾ। ਪਰ ਮਨੇਜਮੈਂਟ ਕਮੇਟੀ ਨੇ ਰਜਤ ਪਾਟੀਦਾਰ ਨੂੰ ਕਪਤਾਨ ਚੁਣ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ 

ਘਰੇਲੂ 20 ਕ੍ਰਿਕਟ ਸੀਰੀਜ ਸਈਅਦ ਮੁਸਤਾਕ ਅਲੀ ਟਰਾਫੀ ਦੇ ਵਿੱਚ ਰਜਤ ਪਾਟੀਦਾਰ ਨੇ ਆਪਣੀ ਘਰੇਲੂ ਟੀਮ ਮੱਧ ਪ੍ਰਦੇਸ਼ ਦੀ 16 ਮੈਚਾਂ ਵਿੱਚ ਕਪਤਾਨੀ ਕੀਤੀ ਹੈ ਜਿਸ ਦੇ ਵਿੱਚੋਂ ਉਸਨੇ 12 ਮੈਚ ਜਿੱਤ ਕੇ ਇਸ ਟਰਾਫੀ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਵੀ ਹਾਸਲ ਕੀਤੀ ਸੀ। 

RCB ਦੀ ਮੈਨੇਜਮੈਂਟ ਕਮੇਟੀ ਦੇ ਕੋਲ Rajat Patidar ਦੀ ਕਪਤਾਨੀ ਦੇ ਨਾਲ ਨਾਲ 2020 ਵਿੱਚ ਉਸਦੀ ਪਰਫੋਰਮੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਵਿਰਾਟ ਕੋਹਲੀ ਦੀ ਥਾਂ ਉਸ ਨੂੰ ਆਰਸੀਬੀ ਦਾ 2025 ਲਈ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। 

ਤੁਹਾਨੂੰ ਦੱਸ ਦਈਏ ਕਿ ਆਈਪੀਐਲ ਦੇ ਕੁੱਲ 17 ਸੀਜ਼ਨਾਂ ਦੇ ਵਿੱਚੋਂ ਆਰਸੀ ਵੀ ਨੌ ਵਾਰ ਪਲੇ ਆਫ ਦੇ ਵਿੱਚ ਪਹੁੰਚਣ ਵਿੱਚ ਕਾਮਯਾਬ ਵੀ ਹਾਸਲ ਕਰ ਚੁੱਕਾ ਹੈ ਤੇ ਇਹਨਾਂ ਨੌ ਵਾਰੀ ਪਲੇ ਆਫ ਪਹੁੰਚਣ ਦੇ ਵਿੱਚੋਂ ਤਿੰਨ ਵਾਰ ਫਾਈਨਲ ਦੇ ਵਿੱਚ ਵੀ ਥਾਂ ਬਣਾ ਚੁੱਕਿਆ ਹੈ ਪਰ ਤਿੰਨੋਂ ਵਾਰ ਉਸਨੂੰ ਫਾਈਨਲ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ IPL ਦੇ ਇਤਿਹਾਸ ਵਿੱਚ Royal Challenger Banglore ਹਜੇ ਤੱਕ ਇੱਕ ਵਾਰ ਵੀ IPL Trophy ਨਹੀਂ ਜਿੱਤ ਸਕਿਆ ਇਸ ਨੂੰ ਹੀ ਮੁੱਖ ਰੱਖ ਕੇ Rcb ਦੀ Management committee ਨੇ ਇੱਕ ਨਵਾਂ ਚਿਹਰਾ ਰਜਤ ਪਾਟੀਦਾਰ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ, ਮੈਨੇਜਮੈਂਟ ਨੂੰ ਉਮੀਦ ਹੋਵੇਗੀ ਕਿ ਇਸ ਵਾਰ ਆਈਪੀਐਲ ਦੀ ਟਰਾਫੀ ਦਾ ਜੋ ਸੋਕਾ Royal Challenger Bangalore ਦੇ ਕੋਲ ਹੈ ਉਹ ਦੂਰ ਹੋ ਜਾਵੇਗਾ 2025 ਦੇ ਟੂਰਨਾਮੈਂਟ ਵਿੱਚ। 

ਹੁਣ ਦੇਖਣਾ ਹੋਵੇਗਾ ਕੀ Indian premier league 2025 ਦੇ ਵਿੱਚ ਰਜਤ ਪਾਟੀਦਾਰ ਆਪਣੀ ਕਪਤਾਨੀ ਦੇ ਵਿੱਚ RCB ਨੂੰ ਕਿੱਥੋਂ ਤੱਕ ਲੈ ਕੇ ਜਾਂਦਾ ਹੈ ਕਿ Ipl trophy ਦਾ ਜੋ ਸੋਕਾ ਇਹ ਦੂਰ ਕਰ ਸਕੇਗਾ ਜਾਂ ਨਹੀਂ ਦੇਖਣਾ ਇਹ ਵੀ ਹੋਵੇਗਾ ਕਿ virat kohli ਵਰਗੇ ਕਈ ਸੀਨੀਅਰ players ਦੇ ਹੁੰਦੇ ਹੋਏ ਰਜਤ ਪਾਟੀਦਾਰ ਕਪਤਾਨੀ ਦੇ ਵਜੋਂ ਕਿਹੋ ਜਿਹੀ ਭੂਮਿਕਾ ਨਿਭਾਵੇਗਾ।

No comments:

Post a Comment

ਭਾਈ ਰਣਜੀਤ ਸਿੰਘ ਕੁੱਕੀ ਗਿੱਲ ਦੇ ਬਾਰੇ ਸੰਖੇਪ ਜਾਣਕਾਰੀ

🔴🔶 ਭਾਈ ਰਣਜੀਤ ਸਿੰਘ ਕੁੱਕੀ ਗਿੱਲ ਬਾਰੇ ਜਾਣਕਾਰੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ (ਜਿਸ ਨੂੰ ਅਕਸਰ "ਕੁੱਕੀ ਗਿੱਲ" ਵਜੋਂ ਜਾਣਿਆ ਜਾਂਦਾ ਹੈ) ਇੱਕ ਵਿਵਾਦਿਤ ...